ਕੁਰਾਲੀ- ਨਿਊ ਚੰਡੀਗੜ੍ਹ ਸਥਿਤ ਓਮੈਕਸ ਨੇੜੇ ਪੰਜਾਬੀ ਰਸੋਈ ਢਾਬਾ ਖੋਲਿਆ ਗਿਆ। ਜਿਸਦਾ ਉਦਘਾਟਨ 'ਆਪ' ਆਗੂ ਜਗਦੇਵ ਸਿੰਘ ਮਲੋਆ ਵੱਲੋਂ ਰੀਬਨ ਕੱਟਕੇ ਕੀਤਾ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਢਾਬਾ ਮਾਲਕ ਗੁਰਦਰਸ਼ਨ ਸਿੰਘ ਸੋਨੀ ਨੇ ਦੱਸਿਆ ਕਿ ਇਸ ਵਿੱਚ ਹਰ ਤਰ੍ਹਾਂ ਦੀ ਦਾਲ ਸ਼ਬਜ਼ੀ, ਤੰਦੂਰੀ, ਨਾਨ੍ਹ ਸਮੇਤ ਤਵਾ ਰੋਟੀ, ਹਰ ਪੰਜਾਬੀ ਦਾਲ ਸਬਜ਼ੀ ਤੇ ਦਸ ਤਰ੍ਹਾਂ ਦੇ ਸਨੈਕਸ਼ ਤੇ ਚਾਟੀ ਦੀ ਲੱਸੀ ਹਰ ਤਰ੍ਹਾਂ ਦਾ ਖਾਣ ਪੀਣ ਓਮੈਕਸ ਤੋਂ ਘੱਟ ਰੇਟ ਤੇ ਉਪਲਬਧ ਕਰਵਾਏ ਜਾਣਗੇ। ਇਸ ਦੌਰਾਨ ਪੁੱਜੇ ਸ. ਮਲੋਆ ਨੇ ਕਿਹਾ ਕਿ ਇਸ ਖੇਤਰ `ਚ ਕੋਈ ਵੀ ਪੰਜਾਬੀ ਢਾਬਾ ਨਾ ਹੋਣ ਕਾਰਨ ਲੋਕਾਂ ਨੂੰ ਰੈਸਟੋਰੈਟਾਂ ਦੀ ਮਹਿੰਗਾਈ ਦਾ ਸ਼ਿਕਾਰ ਹੋਣਾ ਪੈਦਾ ਸੀ। ਇਸ ਲਈ ਇਸ ਰਸੋਈ ਨਾਲ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ। ਇਸ ਮੌਕੇ ਭਾਈ ਹਰਜੀਤ ਸਿੰਘ ਹਰਮਨ, ਬਾਬਾ ਰਾਮ ਸਿੰਘ ਅਭੀਪੁਰ, ਰਵਿੰਦਰ ਸਿੰਘ ਵਜੀਦਪੁਰ, ਜਸਵਿੰਦਰ ਸਿੰਘ ਜੱਸਾ, ਸਵਰਨ ਸਿੰਘ ਰਾਣੀਮਾਜਰਾ, ਲਾਲੀ ਸੰਗਾਲਾਂ, ਦਿਦਾਰ ਸਿੰਘ, ਤਰਸੇਮ ਸਿੰਘ, ਮੋਨਾ ਰਾਣੀਮਾਜਰਾ ਤੇ ਅਮਨਬੇਦੀ ਤਿਊੜ੍ਹ ਆਦਿ ਵੀ ਹਾਜ਼ਰ ਸਨ।